Monday, May 24, 2010

Satinder Sartaj.....

ਜੋ ਹਾਰਾਂ ਕਬੂਲੇ ਨਾਂ ਖੇਡਣ ਦੇ ਪਿੱਛੋਂ, ਲੜਾਕੂ ਹੋਏਗਾ ਖਿਡਾਰੀ ਨਹੀਂ ਹੋਣਾ
ਜੋ ਦਾਅ ਤੇ ਲਗਾਕੇ ਦੁਚਿੱਤੀ ਵਿੱਚ ਪੈ ਜੇ, ਵਪਾਰੀ ਹੋਏਗਾ ਜੁਆਰੀ ਨਹੀਂ ਹੋਣਾ
ਫਤਹਿ ਵਰਗੀ ਜੇ ਤਾਜ਼ਪੋਸ਼ੀ ਨਹੀਂ ਹੈ
ਤਾਂ ਹਾਰਨ ਵਾਲਾ ਵੀ ਦੋਸ਼ੀ ਨਹੀਂ ਹੈ
ਮਗਰ ਸ਼ਰਤ ਹੈ ਕਿ ਨਾਮੋਸ਼ੀ ਨਹੀਂ ਹੈ
ਕੋਈ ਬੋਝ ਇਸ ਕੋਲੋਂ ਭਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................
ਜੋ ਹਵਣਾ ਦੀ ਅਗਨੀ ਨੂੰ ਅੱਗ ਵਾਂਗ ਸੇਕੇ
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ
ਜੋ ਸੁਬਹਾ ਨੂੰ ਮੰਦਰ ਤੇ ਸ਼ਾਮਾਂ ਨੂੰ ਠੇਕੇ
ਓਹ ਭੇਖੀ ਹੋਵੇਗਾ ਪੁਜਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................
ਜੋ ਦਰ ਤੇ ਖਲੋਵੇ ਮਗਰ ਕੁਝ ਨਾ ਮੰਗੇ
ਤੁਸੀਂ ਮਾੜਾ ਬੋਲੋ ਓਹ ਕਹੇ ਤੁਹਾਨੂੰ ਚੰਗੇ
ਓਹ ਹੋਣੇ ਨੇ ਫੱਕਰ ਫਕੀਰੀ ਚ ਰੰਗੇ
ਜੀ ਗਹੁ ਨਾਲ ਤੱਕਿਓ ਓਹ ਭਿਖਾਰੀ ਨਹੀਂ ਹੋਣੇ
ਜੋ ਹਾਰਾਂ ਕਬੂਲੇ ਨਾਂ....................
ਜਿਨ੍ਹਾਂ ਡੋਰ ਮੁਰਸ਼ਦ ਦੇ ਹੱਥਾਂ ਵਿੱਚ ਦਿੱਤੇ
ਜੋ ਮਿਹਨਤ ਨੂੰ ਹੀ ਸਮਝਦੇ ਨੇ ਕਿੱਤੇ
ਓਹ ਸਰਤਾਜ ਹਾਰਣ ਦੇ ਪਿੱਛੋਂ ਵੀ ਜਿੱਤੇ
ਕੋਈ ਫਤਵਾ ਓਨ੍ਹਾਂ ਤੇ ਜਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................

No comments:

Post a Comment