Saturday, May 22, 2010

Pakistani Song

ਮੁੱਦਤਾਂ ਹੋਈਆਂ ਬੇਦਰਦਾ ਅਸੀਂ ਬੈਠੇ ਹਾਂ ਅੱਖੀਆਂ ਲਾ ਕੇ, ਤੇਰਾ ਪਿਆਰ ਨਹੀਂ ਸਾਡੀ ਕਿਸਮਤ ਵਿੱਚ ਅਸੀਂ ਵੇਖ ਲਿਆ ਅਜਮਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ ਇੰਝ ਨਹੀਂ ਕਰੀਦਾ ਦਿਲ ਲਾ ਕੇ, ਰੱਖ ਦੀ ਉਡੀਕਾਂ ਤੇਰੀਆਂ ਬੈਠੀ ਰਹਿੰਦੀ ਹਾਂ ਗਲੀ 'ਚ ਮੰਜਾਂ ਡਾਹ ਕੇ
ਅੱਖੀਆਂ ਤੋਂ ਓਹਲੇ ਹੋਣ ਦੀ ਚਿੱਠੀ ਇੱਕ ਨਾ ਚੰਦਰਿਆ ਪਾਈ, ਮਰਜਾਂਗੀ ਜ਼ਹਿਰ ਚੱਟ ਕੇ ਤੇਰੇ ਬਿਨਾ ਨਾ ਕਿਸੇ ਦੇ ਲੜ ਲਾਈ
ਓਹੀ ਤੇਰਾ ਚੁੱਮਦੀ ਹਾਂ ਹੱਥ, ਜਿਸ ਹੱਥ ਚ ਗਿਆ ਸੀ ਛੱਲਾ ਪਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............
ਦਿਲ ਦੇਆ ਹੀਰੇਆ ਵੇ ਸੁਣ ਰੋਗ ਇਸ਼ਕੇ ਦਾ ਕੈਸਾ ਹੁਣ ਲਾ ਲਿਆ, ਦਿਲ ਮੋਮ ਬਣ ਪਿਘਲ ਗਿਆ ਹੁਣ ਸਾਹਾਂ ਨੇ ਵੀ ਅੋਖ ਜਿਹਾ ਪਾ ਲਿਆ, ਉੱਠ-ਉੱਠ ਸੀਣੇ ਨਾਲ ਲਾਵਾਂ ਜਿਹੜੀ ਫੋਟੋ ਤੂੰ ਗਿਆ ਸੀ ਗੱਲ ਪਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............
ਅੱਖੀਆਂ ਸੁੱਕ ਹੀ ਗਈਆਂ ਤੈਨੂੰ ਕਰ ਕਰ ਯਾਦ ਰਾਤੀਂ ਸਾਰੀ, ਤੇਰੇ ਬਿਨਾ ਮਰਜਾਂਗੀ ਮੈਂ ਹੁਣ ਹੋਰ ਨਾ ਸਬਰ ਅਜਮਾਈ,
ਠੋਕਰਾਂ ਦੇ ਪੱਲੇ ਬੰਨ੍ਹ ਕੇ ਪੀਂਘ ਮੌਤ ਦੀ ਗਿਆ ਤੂੰ ਝੂਟਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............

No comments:

Post a Comment