Thursday, May 27, 2010

Jang Jaan Vale Bande Aam Nahi Hunde

ਕਿਸੇ ਕਿਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ,
ਬੜੇ ਮਹਿੰਗੇ ਮੁਲ ਤਾਰ ਕੇ ਹੀ ਮਿਲਦੀ ਫਕੀਰੀ
ਘਰ ਵਾਰ ਕੇ ਜਗੀਰਾਂ ਛੱਡ ਤਖਤਹਜ਼ਾਰਿਆਂ ਤੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................
ਕਈਆਂ ਨੈਣਾਂ ਚ ਅਜੀਬ ਜਿਹੀ ਖਿੱਚ ਹੁੰਦੀਏ ਜੀ
ਕੋਈ ਵੱਖਰੀ ਖੁਮਾਰੀ ਉਨ੍ਹਾਂ ਵਿੱਚ ਹੁੰਦੀਏ ਜੀ
ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਦੰਗ ਜਾਣ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................
ਏਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ
ਏਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ
ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................

Monday, May 24, 2010

Satinder Sartaj.....

ਜੋ ਹਾਰਾਂ ਕਬੂਲੇ ਨਾਂ ਖੇਡਣ ਦੇ ਪਿੱਛੋਂ, ਲੜਾਕੂ ਹੋਏਗਾ ਖਿਡਾਰੀ ਨਹੀਂ ਹੋਣਾ
ਜੋ ਦਾਅ ਤੇ ਲਗਾਕੇ ਦੁਚਿੱਤੀ ਵਿੱਚ ਪੈ ਜੇ, ਵਪਾਰੀ ਹੋਏਗਾ ਜੁਆਰੀ ਨਹੀਂ ਹੋਣਾ
ਫਤਹਿ ਵਰਗੀ ਜੇ ਤਾਜ਼ਪੋਸ਼ੀ ਨਹੀਂ ਹੈ
ਤਾਂ ਹਾਰਨ ਵਾਲਾ ਵੀ ਦੋਸ਼ੀ ਨਹੀਂ ਹੈ
ਮਗਰ ਸ਼ਰਤ ਹੈ ਕਿ ਨਾਮੋਸ਼ੀ ਨਹੀਂ ਹੈ
ਕੋਈ ਬੋਝ ਇਸ ਕੋਲੋਂ ਭਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................
ਜੋ ਹਵਣਾ ਦੀ ਅਗਨੀ ਨੂੰ ਅੱਗ ਵਾਂਗ ਸੇਕੇ
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ
ਜੋ ਸੁਬਹਾ ਨੂੰ ਮੰਦਰ ਤੇ ਸ਼ਾਮਾਂ ਨੂੰ ਠੇਕੇ
ਓਹ ਭੇਖੀ ਹੋਵੇਗਾ ਪੁਜਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................
ਜੋ ਦਰ ਤੇ ਖਲੋਵੇ ਮਗਰ ਕੁਝ ਨਾ ਮੰਗੇ
ਤੁਸੀਂ ਮਾੜਾ ਬੋਲੋ ਓਹ ਕਹੇ ਤੁਹਾਨੂੰ ਚੰਗੇ
ਓਹ ਹੋਣੇ ਨੇ ਫੱਕਰ ਫਕੀਰੀ ਚ ਰੰਗੇ
ਜੀ ਗਹੁ ਨਾਲ ਤੱਕਿਓ ਓਹ ਭਿਖਾਰੀ ਨਹੀਂ ਹੋਣੇ
ਜੋ ਹਾਰਾਂ ਕਬੂਲੇ ਨਾਂ....................
ਜਿਨ੍ਹਾਂ ਡੋਰ ਮੁਰਸ਼ਦ ਦੇ ਹੱਥਾਂ ਵਿੱਚ ਦਿੱਤੇ
ਜੋ ਮਿਹਨਤ ਨੂੰ ਹੀ ਸਮਝਦੇ ਨੇ ਕਿੱਤੇ
ਓਹ ਸਰਤਾਜ ਹਾਰਣ ਦੇ ਪਿੱਛੋਂ ਵੀ ਜਿੱਤੇ
ਕੋਈ ਫਤਵਾ ਓਨ੍ਹਾਂ ਤੇ ਜਾਰੀ ਨਹੀਂ ਹੋਣਾ
ਜੋ ਹਾਰਾਂ ਕਬੂਲੇ ਨਾਂ....................

Saturday, May 22, 2010

Pakistani Song

ਮੁੱਦਤਾਂ ਹੋਈਆਂ ਬੇਦਰਦਾ ਅਸੀਂ ਬੈਠੇ ਹਾਂ ਅੱਖੀਆਂ ਲਾ ਕੇ, ਤੇਰਾ ਪਿਆਰ ਨਹੀਂ ਸਾਡੀ ਕਿਸਮਤ ਵਿੱਚ ਅਸੀਂ ਵੇਖ ਲਿਆ ਅਜਮਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ ਇੰਝ ਨਹੀਂ ਕਰੀਦਾ ਦਿਲ ਲਾ ਕੇ, ਰੱਖ ਦੀ ਉਡੀਕਾਂ ਤੇਰੀਆਂ ਬੈਠੀ ਰਹਿੰਦੀ ਹਾਂ ਗਲੀ 'ਚ ਮੰਜਾਂ ਡਾਹ ਕੇ
ਅੱਖੀਆਂ ਤੋਂ ਓਹਲੇ ਹੋਣ ਦੀ ਚਿੱਠੀ ਇੱਕ ਨਾ ਚੰਦਰਿਆ ਪਾਈ, ਮਰਜਾਂਗੀ ਜ਼ਹਿਰ ਚੱਟ ਕੇ ਤੇਰੇ ਬਿਨਾ ਨਾ ਕਿਸੇ ਦੇ ਲੜ ਲਾਈ
ਓਹੀ ਤੇਰਾ ਚੁੱਮਦੀ ਹਾਂ ਹੱਥ, ਜਿਸ ਹੱਥ ਚ ਗਿਆ ਸੀ ਛੱਲਾ ਪਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............
ਦਿਲ ਦੇਆ ਹੀਰੇਆ ਵੇ ਸੁਣ ਰੋਗ ਇਸ਼ਕੇ ਦਾ ਕੈਸਾ ਹੁਣ ਲਾ ਲਿਆ, ਦਿਲ ਮੋਮ ਬਣ ਪਿਘਲ ਗਿਆ ਹੁਣ ਸਾਹਾਂ ਨੇ ਵੀ ਅੋਖ ਜਿਹਾ ਪਾ ਲਿਆ, ਉੱਠ-ਉੱਠ ਸੀਣੇ ਨਾਲ ਲਾਵਾਂ ਜਿਹੜੀ ਫੋਟੋ ਤੂੰ ਗਿਆ ਸੀ ਗੱਲ ਪਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............
ਅੱਖੀਆਂ ਸੁੱਕ ਹੀ ਗਈਆਂ ਤੈਨੂੰ ਕਰ ਕਰ ਯਾਦ ਰਾਤੀਂ ਸਾਰੀ, ਤੇਰੇ ਬਿਨਾ ਮਰਜਾਂਗੀ ਮੈਂ ਹੁਣ ਹੋਰ ਨਾ ਸਬਰ ਅਜਮਾਈ,
ਠੋਕਰਾਂ ਦੇ ਪੱਲੇ ਬੰਨ੍ਹ ਕੇ ਪੀਂਘ ਮੌਤ ਦੀ ਗਿਆ ਤੂੰ ਝੂਟਾ ਕੇ
ਸਾਥੋਂ ਕੀ ਕਸੂਰ ਹੋ ਗਿਆ ਚੰਨਾ............

Thursday, May 20, 2010

Neophyte

This is the starting of a new work on internet than facebook and orkut(which i feel is just time wasting).I am feeling happy because i am using internet for some useful work.....
Today there is nothing to write, i am just writing my favourite song.....

ਤੇਰੀ ਦੀਦ ਬਾਝੋੰ ਅੱਖੀਆਂ ਤਿਹਾਈਆਂ ਰਾਂਝਣਾ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਵੇ
ਤੈਨੂੰ ਵੇਖਿਆਂ ਬਗੈਰ ਚੈਨ ਚਿੱਤ ਨੂੰ ਨਾਂ ਆਵੇ, ਚੰਨਾਂ ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ
ਤੇਰੇ ਨਾਲ ਅੱਖਾਂ ਭੁੱਲ ਕੇ ਮੈਂ ਲਾਈਆਂ ਰਾਂਝਣਾ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਵੇ
ਤੇਰੀ ਦੀਦ ਬਾਝੋਂ.....
ਅਸੀਂ ਹੋ ਗਏ ਹਾਂ ਸ਼ੁਦਾਈ ਤੇਰੇ ਇਸ਼ਕੇ ਦੇ ਮਾਰੇ, ਤੈਨੂੰ ਸਾਡੇ ਨਾਲੋਂ ਚੰਨਾਂ ਗੈਰ ਲੱਗਦੇ ਪਿਆਰੇ
ਸਾਨੂੰ ਲਾਓਣੀਆ ਬੁਝਾਣੀਆ ਨਾ ਆਈਆਂ ਰਾਂਝਣਾ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਵੇ
ਤੇਰੀ ਦੀਦ ਬਾਝੋਂ.....
ਕਦੇ ਆਕੇ ਵੇਖੀਂ ਅੱਖੀਂ ਸਾਡੀ ਜਿੰਦ ਕੁਰਲਾਂਦੀ, ਦਿਨੇ ਚੈਨ ਨਹੀਂਓ ਆਂਦਾ ਰਾਤੀ ਨੀਂਦ ਨਹੀਓ ਆਂਦੀ
ਅਸੀਂ ਯੁਗਾਂ ਵਾਂਗੂੰ ਘੜੀਆਂ ਬਿਤਾਈਆਂ ਰਾਂਝਣਾ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਵੇ
ਤੇਰੀ ਦੀਦ ਬਾਝੋਂ.....
ਸਾਡੇ ਚਾਵਾਂ ਕੋਲੋਂ ਪੁੱਛ ਕਿੱਦਾਂ ਹੋਏ ਬੇਕਰਾਰ, ਤੇਰੇ ਰੋਸਿਆਂ ਤੋਂ ਵਾਰੀ ਕੇਰਾਂ ਇੱਕ ਝਾਤੀ ਮਾਰ
ਤੈਨੂੰ ਚੇਤੇ ਆਓਣ ਤੇਰੀਆਂ ਉਕਾਈਆਂ ਰਾਂਝਣਾ ਵੇ, ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਵੇ
ਤੇਰੀ ਦੀਦ ਬਾਝੋਂ.....