Thursday, May 27, 2010

Jang Jaan Vale Bande Aam Nahi Hunde

ਕਿਸੇ ਕਿਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ,
ਬੜੇ ਮਹਿੰਗੇ ਮੁਲ ਤਾਰ ਕੇ ਹੀ ਮਿਲਦੀ ਫਕੀਰੀ
ਘਰ ਵਾਰ ਕੇ ਜਗੀਰਾਂ ਛੱਡ ਤਖਤਹਜ਼ਾਰਿਆਂ ਤੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................
ਕਈਆਂ ਨੈਣਾਂ ਚ ਅਜੀਬ ਜਿਹੀ ਖਿੱਚ ਹੁੰਦੀਏ ਜੀ
ਕੋਈ ਵੱਖਰੀ ਖੁਮਾਰੀ ਉਨ੍ਹਾਂ ਵਿੱਚ ਹੁੰਦੀਏ ਜੀ
ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਦੰਗ ਜਾਣ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................
ਏਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ
ਏਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ
ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਰੱਸੇ ਚੁੱਮਦੇ ਨੇ ਹੱਥੀਂ ਹੱਕ ਆਪਣਾ ਵਸੂਲ ਭਾਵੇਂ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜਦੋਂ ਪਤਾ ਹੋਵੇ ਸੀਣਿਆਂ ਚ ਛੇਕ ਹੋਣਗੇ ਨੀ................

1 comment:

  1. ਕੌਮ ਪਿੱਛੇ ਸਰਬੰਸ ਵਾਰ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
    ਇਕ ਨਾਲ ਸਵਾ-ਲੱਖ ਲੜਾਉਣ ਵਾਲੇ ਬੰਦੇ ਆਮ ਨਹੀਂ ਹੁੰਦੇ
    ਉਸ ਗੁਰੂ ਨਾਲ ਦਿਲ ਲਾਉਣ ਵਾਲੇ ਬੰਦੇ ਆਮ ਨਹੀਂ ਹੁੰਦੇ
    ਜਦੋ ਪਤਾ ਹੋਵੇ ਬੇਦਰਦ ਬੋਟੀਆਂ ਵੀ ਲਾਹੁਣਗੇ
    ਉਦੋ ਧਰਮ-ਕਰਮ ਦੀ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ...

    A tribute to Guru Gobind Singh ji and Sikh Community
    from me.

    ReplyDelete